ਅਸੈੱਸਮੈਂਟ ਪਿਛਲੇ ਸਾਲ ਤੋਂ ਵਧ ਗਈ ਹੈ:

ਤੁਸੀਂ ਨਾਖੁਸ਼ ਹੋ ਸਕਦੇ ਹੋ ਕਿ ਤੁਹਾਡੀ ਅਸੈੱਸਮੈਂਟ ਹੋਰ ਪ੍ਰਾਪਰਟੀਆਂ ਨਾਲੋਂ ਜ਼ਿਆਦਾ ਉੱਪਰ ਗਈ ਹੈ। ਆਮ ਤੌਰ `ਤੇ ਤੁਸੀਂ ਇਸ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ:

  • ਅਸੀਂ ਇਹ ਨਹੀਂ ਦੱਸ ਸਕਦੇ ਕਿ ਕੀ ਤੁਹਾਡੀ ਪਿਛਲੀ ਅਸੈੱਸਮੈਂਟ ਸਹੀ ਸੀ।
  • ਤੁਹਾਡੀ ਅਸੈੱਸਮੈਂਟ ਵਿਚ ਜ਼ਿਆਦਾ ਵਾਧਾ ਪਿਛਲੇ ਸਾਲ ਦੀ ਅਸੈੱਸਮੈਂਟ ਬਹੁਤ ਘੱਟ ਹੋਣ ਕਰਕੇ ਹੋ ਸਕਦਾ ਹੈ।
  • ਇਸ ਸਾਲ ਦੀ ਅਸੈੱਸਮੈਂਟ ਪੂਰੀ ਸਹੀ ਹੋ ਸਕਦੀ ਹੈ।

ਵਾਜਬਤਾ ਲਈ ਤੁਲਨਾ ਕਰਨ ਵਾਸਤੇ ਸਿਰਫ ਉਨ੍ਹਾਂ ਪ੍ਰਾਪਰਟੀਆਂ ਦੀ ਚੋਣ ਕਰਨਾ ਜਿਹੜੀਆਂ ਤੁਹਾਡੇ ਦ੍ਰਿਸ਼ਟੀਕੋਣ ਦੀ ਹਿਮਾਇਤ ਕਰਦੀਆਂ ਹਨ:

ਕੀ ਤੁਸੀਂ ਆਪਣੀ ਅਸੈੱਸਮੈਂਟ ਦੀ ਤੁਲਨਾ ਆਪਣੇ ਏਰੀਏ ਵਿਚਲੀਆਂ ਸਾਰੀਆਂ ਓਹੀ ਜਿਹੀਆਂ ਪ੍ਰਾਪਰਟੀਆਂ ਨਾਲ ਕੀਤੀ ਹੈ?

  • ਅਸੀਂ ਸ਼ਾਇਦ ਤੁਹਾਡੇ ਨਾਲ ਸਹਿਮਤ ਨਹੀਂ ਹੋਵਾਂਗੇ ਜੇ ਇਹੋ ਜਿਹੀਆਂ ਪ੍ਰਾਪਰਟੀਆਂ ਹਨ ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕੀਤੀ ਹੈ।

ਤੁਲਨਾ ਲਈ ਗਰੁੱਪ:

ਤੁਲਨਾ ਲਈ ਸਭ ਤੋਂ ਬਿਹਤਰ ਗਰੁੱਪ ਕੀ ਹੈ?

  • ਇਹ ਦਿਖਾਉਣ ਲਈ ਕਿ ਤੁਹਾਡੀ ਅਸੈੱਸਮੈਂਟ ਨਾਵਾਜਬ ਹੈ, ਕੀ ਤੁਸੀਂ ਸਿਰਫ ਕੁਝ ਪ੍ਰਾਪਰਟੀਆਂ ਹੀ ਵਰਤ ਰਹੇ ਹੋ?
    • ਤੁਹਾਡੇ ਲਈ ਇਹ ਦਿਖਾਉਣਾ ਜ਼ਰੂਰੀ ਹੈ ਕਿ ਤੁਹਾਡੇ ਏਰੀਏ ਵਿਚਲੀਆਂ ਹੋਰ ਪ੍ਰਾਪਰਟੀਆਂ ਦੀ ਤੁਲਨਾ ਵਿਚ ਉਹ ਵੱਖਰੀਆਂ ਕਿਉਂ ਹਨ।
  • ਅਸੀਂ ਆਮ ਤੌਰ `ਤੇ ਤੁਲਨਾ ਦੇ ਸੰਭਵ ਵੱਡੇ ਗਰੁੱਪ ਵੱਲ ਦੇਖਣ ਨੂੰ ਤਰਜੀਹ ਦਿੰਦੇ ਹਾਂ।

ਸਿਰਫ ਉਸੇ ਏਰੀਏ ਵਿਚਲੀਆਂ ਅਸੈੱਸਮੈਂਟਾਂ ਦੀ ਤੁਲਨਾ ਕਰਨਾ:

ਜਦੋਂ ਤੁਸੀਂ ਵਾਜਬਤਾ ਦੇਖ ਰਹੇ ਹੋਵੋ ਤਾਂ ਤੁਸੀਂ ਆਪਣੀ ਪ੍ਰਾਪਰਟੀ ਦੀ ਉਨ੍ਹਾਂ ਪ੍ਰਾਪਰਟੀਆਂ ਨਾਲ ਤੁਲਨਾ ਨਹੀਂ ਕਰ ਸਕਦੇ ਜਿਹੜੀਆਂ ਹੋਰ ਮਿਉਂਨਿਸਪਲਟੀਆਂ ਵਿਚ ਹਨ ਜਾਂ ਟੈਕਸ ਵਾਲੇ ਹੋਰ ਇਲਾਕਿਆਂ ਵਿਚ ਹਨ।

ਕੁੱਲ ਅਸੈੱਸਮੈਂਟ ਦੇਖਣਾ ਜ਼ਰੂਰੀ ਹੈ:

ਹੋਰਨਾਂ ਨਾਲ ਆਪਣੀ ਅਸੈੱਸਮੈਂਟ ਦੀ ਤੁਲਨਾ ਕਰਨ ਵੇਲੇ, ਤੁਸੀਂ ਸਿਰਫ ਜ਼ਮੀਨ ਜਾਂ ਇਮਪਰੂਵਮੈਂਟਸ ਵੱਲ ਹੀ ਨਹੀਂ ਦੇਖ ਸਕਦੇ।

  • ਅਸੈੱਸਮੈਂਟ ਐਕਟ ਇਹ ਮੰਗ ਕਰਦਾ ਹੈ ਕਿ ਤੁਸੀਂ ਕੁੱਲ ਅਸੈੱਸਮੈਂਟ ਦੇਖੋ। ਇਹ ਇਸ ਕਰਕੇ ਹੈ ਕਿਉਂਕਿ ਇਹ ਸੰਭਵ ਹੈ ਕਿ ਤੁਹਾਡੀ ਜ਼ਮੀਨ ਜਾਂ ਇਮਪਰੂਵਮੈਂਟਸ ਨਾਵਾਜਬ ਲੱਗ ਸਕਦੇ ਹਨ, ਪਰ ਤੁਹਾਡੀ ਸਮੁੱਚੀ ਕੁੱਲ ਅਸੈੱਸਮੈਂਟ ਵਾਜਬ ਹੈ।​​​​​​