ਆਪਣੀਆਂ ਦਲੀਲਾਂ ਦੀ ਮਦਦ ਵਿਚ ਕੋਈ ਸਬੂਤ ਨਹੀਂ:

  • ਇਹ ਪੱਕਾ ਕਰੋ ਕਿ ਤੁਸੀਂ ਇਹ ਦਿਖਾਉਣ ਲਈ ਆਪਣਾ ਸਬੂਤ ਦੇ ਰਹੇ ਹੋ ਕਿ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਘਟਾਈ ਹੈ।     
  • ਅਸੀਂ ਤੁਹਾਡੇ ਲਈ ਜਾਂ ਬੀ ਸੀ ਅਸੈੱਸਮੈਂਟ ਲਈ ਖੋਜ ਨਹੀਂ ਕਰਾਂਗੇ।

ਭਾਵੇਂ ਅਸੀਂ ਇਸ ਗੱਲ ਨਾਲ ਸਹਿਮਤ ਵੀ ਹੋ ਜਾਈਏ ਕਿ ਖਰੀਦਦਾਰ ਤੁਹਾਡੀ ਪ੍ਰਾਪਰਟੀ ਲਈ ਘੱਟ ਕੀਮਤ ਦੇ ਸਕਦੇ ਹਨ, ਅਜੇ ਵੀ ਤੁਹਾਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਕਿੰਨੀ ਘੱਟ ਕੀਮਤ।

​​​​ਲਿਸਟਿੰਗਜ਼:

ਵਿਕਰੀ ਲਈ ਪ੍ਰਾਪਰਟੀਆਂ ਦੀਆਂ ਲਿਸਟਿੰਗਜ਼ ਮਾੜੇ ਪੱਖਾਂ ਬਾਰੇ ਚੰਗਾ ਸਬੂਤ ਨਹੀਂ ਹਨ:

  • ਲਿਸਟਿੰਗ ਨਾਲ ਸਮੱਸਿਆ ਇਹ ਹੈ ਕਿ ਸਾਨੂੰ ਪ੍ਰਾਪਰਟੀ ਦੇ ਵਿਕਣ ਤੱਕ ਉਸ ਦੀ ਵਿਕਣ ਦੀ ਕੀਮਤ ਦਾ ਪਤਾ ਨਹੀਂ ਲੱਗਦਾ। ਵਿਕਣ ਦੀ ਕੀਮਤ ਲਿਸਟਿੰਗ ਵਿਚ ਮੰਗੀ ਗਈ ਕੀਮਤ ਨਾਲੋਂ ਕਾਫੀ ਫਰਕ ਵਾਲੀ ਹੋ ਸਕਦੀ ਹੈ।
  • ਤੁਹਾਨੂੰ ਉਨ੍ਹਾਂ ਪ੍ਰਾਪਰਟੀਆਂ ਦੀਆਂ ਵਿਕਰੀਆਂ ਦੇਖਣੀਆਂ ਚਾਹੀਦੀਆਂ ਹਨ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਬਹੁਤ ਮਿਲਦੀਆਂ ਹਨ। ਮ ਮਾੜੇ ਪੱਖ ਲਈ ਸਬੂਤ ਲੱਭਣਾ ਦੇਖੋ।

ਗਲਤ ਤਰੀਕਾ:

ਜੇ ਤੁਸੀਂ ਇਹ ਅੰਦਾਜ਼ਾ ਲਾ ਰਹੇ ਹੋ ਕਿ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਕਿੰਨੀ ਘਟਾਈ ਹੈ:

  • ਇਹ ਰਕਮ ਪਾਈ ਗਈ ਕੀਮਤ ਵਿੱਚੋਂ ਮਨਫ਼ੀ ਨਾ ਕਰੋ। ਬੀ ਸੀ ਅਸੈੱਸਮੈਂਟ ਇਹ ਦਲੀਲ ਦੇ ਸਕਦੀ ਹੈ ਕਿ ਅਸੈੱਸਮੈਂਟ ਨੇ ਮਾੜੇ ਪੱਖ ਨੂੰ ਪਹਿਲਾਂ ਹੀ ਧਿਆਨ ਵਿਚ ਰੱਖਿਆ ਹੈ।
  • ਆਪਣੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਲੱਭਣਾ ਬਿਹਤਰ ਹੈ (ਇਹ ਮੰਨਦੇ ਹੋਏ ਕਿ ਇਸ ਵਿਚ ਮਾੜਾ ਪੱਖ ਨਹੀਂ ਹੈ)। ਫਿਰ, ਮਾੜੇ ਪੱਖ ਲਈ ਰਕਮ ਨੂੰ ਮਨਫ਼ੀ ਕਰੋ। ਮਾੜੇ ਪੱਖ ਲਈ ਸਬੂਤ ਲੱਭਣਾਦੇਖੋ।