ਮਾਰਕੀਟ ਕੀਮਤ ਦਾ ਅੰਦਾਜ਼ਾ ਲਾਉਣਾ ਕੋਈ ਸਪਸ਼ਟ ਸਾਇੰਸ ਨਹੀਂ ਹੈ। ਤੁਹਾਡੀ ਪ੍ਰਾਪਰਟੀ ਅਤੇ ਤੁਲਨਾ ਵਾਲੀਆਂ ਵਿਕਰੀਆਂ ਵਿਚਕਾਰ ਫਰਕਾਂ ਦਾ ਹਿਸਾਬ ਲਾਉਣਾ ਆਮ ਤੌਰ `ਤੇ ਔਖਾ ਹੁੰਦਾ ਹੈ। ਇਸ ਕਰਕੇ, ਅਸੀਂ ਆਮ ਤੌਰ `ਤੇ ਨਿਸ਼ਚਿਤ ਰੂਪ ਵਿਚ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਪ੍ਰਾਪਰਟੀ ਦੀ ਇੰਨੀ ਕੀਮਤ ਹੈ। ਕੀਮਤਾਂ ਦਾ ਘੇਰਾ ਹੁੰਦਾ ਹੈ, ਜੋ ਕਿ ਸਾਰਾ ਬਰਾਬਰ ਰੂਪ ਵਿਚ ਸਹੀ ਹੁੰਦਾ ਹੈ।
- ਕੀਮਤ ਦਾ ਘੇਰਾ ਜਾਂ ਰਕਮ ਵਿਚ ਫਰਕ, ਵੱਖ ਵੱਖ ਕਿਸਮਾਂ ਦੀਆਂ ਪ੍ਰਾਪਰਟੀਆਂ ਅਤੇ ਮਾਰਕੀਟ ਦੇ ਸਬੂਤ ਨਾਲ ਵੱਖਰਾ ਹੋਵੇਗਾ। ਜੇ ਇਸ ਤਰ੍ਹਾਂ ਦੀਆਂ ਵਿਕਰੀਆਂ ਲੱਭਣਾ ਔਖਾ ਹੋਵੇ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਬਹੁਤ ਮਿਲਦੀਆਂ ਹੋਣ ਤਾਂ ਫਰਕ ਜ਼ਿਆਦਾ ਹੋਵੇਗਾ।
- ਕੀਮਤਾਂ ਦੇ ਘੇਰੇ ਕਾਰਨ, ਅਸੀਂ ਤੁਹਾਡੀ ਅਸੈੱਸਮੈਂਟ ਵਿਚ ਛੋਟੀ ਅਡਜਸਟਮੈਂਟ ਨਹੀਂ ਕਰ ਸਕਦੇ। ਹੋਰ ਕੇਸਾਂ ਵਿਚ, ਅਸੀਂ ਇਹ ਕਿਹਾ ਹੈ ਕਿ 5% ਜਾਂ ਘੱਟ ਦਾ ਫਰਕ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ।
ਉਦਾਹਰਣ ਲਈ:
- ਤੁਸੀਂ ਅੰਦਾਜ਼ਾ ਲਾਇਆ ਹੈ ਕਿ ਤੁਹਾਡੀ ਪ੍ਰਾਪਰਟੀ ਦੀ ਕੀਮਤ $540,000 ਹੈ।
- ਤੁਹਾਡੀ ਅਸੈੱਸਮੈਂਟ $560,000 ਹੈ।
- ਫਰਕ $20,000 ਦਾ ਜਾਂ 4% ਨਾਲੋਂ ਥੋੜ੍ਹਾ ਜਿਹਾ ਘੱਟ ਹੈ।
ਜੇ ਤੁਹਾਡੇ ਕੋਲ ਮਾਰਕੀਟ ਦਾ ਅਸਲੀ ਸਬੂਤ ਨਾ ਹੋਵੇ (ਜਿਵੇਂ ਕਿ ਤੁਹਾਡੀ ਪ੍ਰਾਪਰਟੀ ਦੀ ਵਿਕਰੀ) ਤਾਂ ਅਸੀਂ ਆਮ ਤੌਰ `ਤੇ ਤੁਹਾਡੀ ਅਸੈੱਸਮੈਂਟ ਘੱਟ ਨਹੀਂ ਕਰਾਂਗੇ।