ਸਾਰੀਆਂ ਅਸੈੱਸਮੈਂਟਾਂ ਇੱਕੋ ਕਿਸਮ ਨਾਲ ਨਹੀਂ ਬਦਲਣਗੀਆਂ:
ਜਵਾਬ ਇਹ ਹੈ ਕਿ ਪ੍ਰਾਪਰਟੀਆਂ ਦੀ ਕੀਮਤ ਉਨ੍ਹਾਂ ਦੀ ਮਾਰਕੀਟ ਕੀਮਤ `ਤੇ ਪਾਈ ਜਾਣੀ ਚਾਹੀਦੀ ਹੈ।
ਦੋ ਸਾਲਾਂ ਵਿਚਕਾਰ, ਵੱਖ ਵੱਖ ਪ੍ਰਾਪਰਟੀਆਂ ਦੀਆਂ ਮਾਰਕੀਟ ਕੀਮਤਾਂ ਵੱਖ ਵੱਖ ਰਕਮਾਂ ਨਾਲ ਬਦਲ ਸਕਦੀਆਂ ਹਨ।
ਪਿਛਲੇ ਸਾਲ ਦੀ ਅਸੈੱਸਮੈਂਟ ਗਲਤ ਕੀਤੀ ਗਈ ਹੋ ਸਕਦੀ ਹੈ:
ਅਸੀਂ ਇਹ ਨਹੀਂ ਜਾਣਦੇ ਕਿ ਕੀ ਪਿਛਲੇ ਸਾਲ ਦੀ ਅਸੈੱਸਮੈਂਟ ਸਹੀ ਸੀ। ਉਦਾਹਰਣ ਲਈ:
- ਪਿਛਲੇ ਸਾਲ ਦੀ ਅਸੈੱਸਮੈਂਟ ਬਹੁਤ ਘੱਟ ਹੋ ਸਕਦੀ ਹੈ।
- ਜਦੋਂ ਤੁਸੀਂ ਪਿਛਲੇ ਸਾਲ ਅਤੇ ਇਸ ਸਾਲ ਦੀ ਅਸੈੱਸਮੈਂਟ ਵਿਚਕਾਰ ਫਰਕ ਦਾ ਹਿਸਾਬ ਲਾਉਂਦੇ ਹੋ ਤਾਂ ਤੁਹਾਡੀ ਅਸੈੱਸਮੈਂਟ ਹੋਰ ਪ੍ਰਾਪਰਟੀਆਂ ਨਾਲੋਂ ਜ਼ਿਆਦਾ ਉੱਪਰ ਗਈ ਹੋ ਸਕਦੀ ਹੈ। ਪਰ, ਇਸ ਸਾਲ ਦੀ ਅਸੈੱਸਮੈਂਟ ਸਹੀ ਹੋ ਸਕਦੀ ਹੈ।