ਪ੍ਰਤੀਸ਼ਤ ਵਾਧਾ:

ਇਕ ਆਮ ਗਲਤੀ, ਪਿਛਲੇ ਸਾਲ ਦੀ ਅਸੈੱਸਮੈਂਟ ਅਤੇ ਇਸ ਸਾਲ ਦੀ ਅਸੈੱਸਮੈਂਟ ਵਿਚਕਾਰ ਸਿਰਫ ਪ੍ਰਤੀਸ਼ਤ ਵਾਧਾ ਦੇਖਣਾ ਹੈ।

  • ਇਹ ਕੋਈ ਚੰਗਾ ਸਬੂਤ ਨਹੀਂ ਹੈ ਕਿਉਂਕਿ ਇਹ ਪਿਛਲੇ ਸਾਲ ਦੀ ਪਾਈ ਗਈ ਕੀਮਤ ਵਿਚ ਕਿਸੇ ਗਲਤੀ ਨੂੰ ਧਿਆਨ ਵਿਚ ਨਹੀਂ ਰੱਖਦਾ।
  • ਇਸ ਦੇ ਨਾਲ ਹੀ, ਤੁਹਾਡੀ ਪ੍ਰਾਪਰਟੀ ਵਰਗੀਆਂ ਪ੍ਰਾਪਰਟੀਆਂ ਦੀਆਂ ਮਾਰਕੀਟ ਕੀਮਤਾਂ ਹੋਰ ਪ੍ਰਾਪਰਟੀਆਂ ਨਾਲੋਂ ਵੱਖਰੀ ਪ੍ਰਤੀਸ਼ਤ `ਤੇ ਬਦਲੀਆਂ ਹੋ ਸਕਦੀਆਂ ਹਨ।
     

ਆਪਣੀਆਂ ਦਲੀਲਾਂ ਦੀ ਮਦਦ ਵਿਚ ਕੋਈ ਸਬੂਤ ਨਹੀਂ:

ਇਹ ਪੱਕਾ ਕਰੋ ਕਿ ਤੁਸੀਂ ਆਪਣਾ ਖੁਦ ਦਾ ਸਬੂਤ ਦਿਉ।

  • ਸਿਰਫ ਬੀ ਸੀ ਅਸੈੱਸਮੈਂਟ ਦੇ ਸਬੂਤ ਜਾਂ ਨੰਬਰਾਂ ਦੀ ਨੁਕਤਾਚੀਨੀ ਹੀ ਨਾ ਕਰੋ। ਜੇ ਤੁਸੀਂ ਕੋਈ ਚੀਜ਼ ਬਿਹਤਰ ਨਾ ਦੇ ਸਕਦੇ ਹੋਵੋ ਤਾਂ ਅਸੀਂ ਬੀ ਸੀ ਅਸੈੱਸਮੈਂਟ ਨਾਲ ਸਹਿਮਤ ਹੋ ਸਕਦੇ ਹਾਂ।
  • ਤੁਹਾਡੇ ਲਈ ਆਪਣਾ ਖੁਦ ਦਾ ਸਬੂਤ ਲੈਣਾ ਜ਼ਰੂਰੀ ਹੈ। ਅਸੀਂ ਤੁਹਾਡੇ ਲਈ ਜਾਂ ਬੀ ਸੀ ਅਸੈੱਸਮੈਂਟ ਲਈ ਖੋਜ ਨਹੀਂ ਕਰਾਂਗੇ।
     

ਘਟੀਆ ਸਬੂਤ:

ਆਪਣੇ ਸਬੂਤ ਦੀ ਕੁਆਲਟੀ ਦੇਖੋ। ਜੇ ਬੀ ਸੀ ਅਸੈੱਸਮੈਂਟ ਨੇ ਕੁਝ ਵਿਕਰੀਆਂ ਦਿੱਤੀਆਂ ਹਨ ਤਾਂ ਆਪਣੇ ਅਪ ਨੂੰ ਪੁੱਛੋ:

  • ਕੀ ਮੈਂ ਬਿਹਤਰ ਸਬੂਤ ਦੇ ਸਕਦਾ ਹਾਂ?
  • ਕੀ ਮੇਰੀਆਂ ਵਿਕਰੀਆਂ ਬੀ ਸੀ ਅਸੈੱਸਮੈਂਟ ਦੀਆਂ ਵਿਕਰੀਆਂ ਨਾਲੋਂ ਮੇਰੀ ਪ੍ਰਾਪਰਟੀ ਵਰਗੀਆਂ ਜ਼ਿਆਦਾ ਹਨ?

ਚੇਤੇ ਰੱਖੋ: ਸੇਲ `ਤੇ ਲੱਗੀਆਂ ਪ੍ਰਾਪਰਟੀਆਂ ਦੀਆਂ ਲਿਸਟਿੰਗਜ਼ ਆਮ ਤੌਰ `ਤੇ ਇਹੋ ਜਿਹੀਆਂ ਪ੍ਰਾਪਰਟੀਆਂ ਦੇ ਵਿਕਣ ਦੀਆਂ ਅਸਲੀ ਕੀਮਤਾਂ ਨਾਲੋਂ ਕਮਜ਼ੋਰ ਸਬੂਤ ਹਨ।
 

ਛੋਟੀਆਂ ਅਡਜਸਟਮੈਂਟਾਂ:  

ਸਾਡੇ ਤੋਂ ਆਪਣੀ ਅਸੈੱਸਮੈਂਟ ਵਿਚ ਛੋਟੀ ਅਡਜਸਟਮੈਂਟ ਕਰਨ ਦੀ ਉਮੀਦ ਨਾ ਰੱਖੋ (ਜਿਵੇਂ ਕੁਝ ਪ੍ਰੀਤਸ਼ਤ ਜਾਂ ਘੱਟ)।

  • ਮਾਰਕੀਟ ਕੀਮਤ ਦਾ ਅੰਦਾਜ਼ਾ ਲਾਉਣਾ ਕੋਈ ਸਪਸ਼ਟ ਸਾਇੰਸ ਨਹੀਂ ਹੈ।
  • ਅਸੀਂ ਆਮ ਤੌਰ `ਤੇ ਨਿਸ਼ਚਿਤ ਰੂਪ ਵਿਚ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਪ੍ਰਾਪਰਟੀ ਦੀ ਕਿੰਨੀ ਕੀਮਤ ਹੈ।
  • ਇਹ ਕਹਿਣਾ ਅਕਸਰ ਜ਼ਿਆਦਾ ਵਾਜਬ ਹੁੰਦਾ ਹੈ ਕਿ ਤੁਹਾਡੀ ਪ੍ਰਾਪਰਟੀ ਦੀ ਕੀਮਤ, ਕੀਮਤਾਂ ਦੇ ਇਕ ਘੇਰੇ ਵਿਚ ਹੈ। ਉਦਾਹਰਣ ਲਈ, ਇਸ ਦੀ ਕੀਮਤ $375,000 ਤੋਂ $400,000 ਹੈ।
     

ਅਸੈੱਸਮੈਂਟਾਂ ਦੀ ਤੁਲਨਾ:

ਆਪਣੀ ਅਸੈੱਸਮੈਂਟ ਦੀ ਸਿਰਫ ਹੋਰ ਅਸੈੱਸਮੈਂਟਾਂ ਨਾਲ ਤੁਲਨਾ ਨਾ ਕਰੋ। ਉਦਾਹਰਣ ਲਈ:

  • ਇਕੱਲਾ ਇਹ ਕਹਿਣਾ ਹੀ ਕਾਫੀ ਨਹੀਂ ਹੈ ਕਿ ਕਿਸੇ ਹੋਰ ਪ੍ਰਾਪਰਟੀ ਦੀ ਕੀਮਤ ਤੁਹਾਡੇ ਨਾਲੋਂ $40,000 ਘੱਟ ਪਾਈ ਗਈ ਹੈ।
  • ਹੋ ਸਕਦਾ ਹੈ ਕਿ ਇਸ ਪ੍ਰਾਪਰਟੀ ਦੀ ਕੀਮਤ ਘੱਟ ਹੋਵੇ। ਇਹ ਛੋਟੀ ਹੋ ਸਕਦੀ ਹੈ, ਮਾੜੀ ਕੁਆਲਟੀ ਦੀ ਹੋ ਸਕਦੀ ਹੈ, ਜਾਂ ਵਿਊ ਘੱਟ ਹੋ ਸਕਦਾ ਹੈ, ਆਦਿ।