ਗਲਤੀ:

  • ਪ੍ਰਾਪਰਟੀ ਦਾ ਵੇਰਵਾ ਇਹ ਕਹਿੰਦਾ ਹੈ ਕਿ ਤੁਹਾਡੀ 600 ਸੁਕੇਅਰ ਫੁੱਟ ਦੀ ਬੇਸਮੈਂਟ ਸੂਈਟ ਹੈ। ਪਰ, ਤੁਹਾਡੇ ਕੋਲ ਸੂਈਟ ਨਹੀਂ ਹੈ। ਤੁਹਾਡੀ ਬੇਸਮੈਂਟ ਪੂਰੀ ਤਰ੍ਹਾਂ ਨਾਮੁਕੰਮਲ ਹੈ।
  • ਤੁਹਾਨੂੰ ਬੀ ਸੀ ਅਸੈੱਸਮੈਂਟ ਤੋਂ ਪਤਾ ਲੱਗਾ ਹੈ ਕਿ ਬੇਸਮੈਂਟ ਸੂਈਟ ਦਾ ਮੁੱਲ $25,000 ਪਾਇਆ ਗਿਆ ਹੈ।
  • ਤੁਹਾਡੀ ਪ੍ਰਾਪਰਟੀ ਦੀ ਕੁੱਲ ਅਸੈੱਸਮੈਂਟ $350,000 ਹੈ।
  • ਇਹ ਗਲਤੀ 7%  ਦੇ ਬਰਾਬਰ ਹੈ ($350,000 ਨੂੰ $25,000 `ਤੇ ਵੰਡ ਕੇ)

ਤੁਹਾਡੀ ਅਸੈੱਸਮੈਂਟ ਦੀ ਤੁਲਨਾ ਵਿਚ ਕੀ ਇਹ ਇਕ “ਵੱਡੀ” ਗਲਤੀ ਹੈ?

7% ਗਲਤੀ ਇੰਨੀ ਕੁ ਵੱਡੀ ਹੈ ਕਿ ਤੁਸੀਂ ਆਪਣੀ ਅਸੈੱਸਮੈਂਟ ਵਿਚ ਤਬਦੀਲੀ ਦੀ ਮੰਗ ਕਰ ਸਕਦੇ ਹੋ। ਆਮ ਤੌਰ `ਤੇ ਅਸੀਂ ਕਹਿੰਦੇ ਹਾਂ:

  • 5% ਨਾਲੋਂ ਜ਼ਿਆਦਾ ਵੱਡੀ ਹੈ (ਜਾਂ ਤਬਦੀਲੀ ਦੀ ਮੰਗ ਕਰਨ ਲਈ ਵੱਡੀ ਹੈ);
  • 5% ਨਾਲੋਂ ਘੱਟ ਆਪਣੀ ਅਸੈੱਸਮੈਂਟ ਵਿਚ ਤਬਦੀਲੀ ਦੀ ਮੰਗ ਕਰਨ ਲਈ ਬਹੁਤ ਛੋਟੀ ਹੈ।

ਇਸ ਉਦਾਹਰਣ ਵਿਚ, ਸਵਾਲ ਦਾ ਜਵਾਬ “ਹਾਂ” ਹੋਵੇਗਾ। ਗਲਤੀ ਵੱਡਾ ਫਰਕ ਪਾਉਂਦੀ ਹੈ।