ਉਦਾਹਰਣ 1 – ਪਾਣੀ ਸਾਮ੍ਹਣੇ:
ਖਰੀਦਦਾਰ ਆਮ ਤੌਰ `ਤੇ ਪਾਣੀ ਦੇ ਸਾਮ੍ਹਣੇ (ਵਾਟਰਫਰੰਟ) ਵਾਲੀਆਂ ਪ੍ਰਾਪਰਟੀਆਂ ਨੂੰ ਪਾਣੀ ਦੇ ਸਾਮ੍ਹਣੇ ਨਾ ਹੋਣ ਵਾਲੀਆਂ ਪ੍ਰਾਪਰਟੀਆਂ ਤੋਂ ਬਹੁਤ ਵੱਖਰੇ ਤਰੀਕੇ ਨਾਲ ਦੇਖਦੇ ਹਨ। (ਅਤੇ, ਆਮ ਤੌਰ `ਤੇ ਪਾਣੀ ਕੰਢੇ ਹੋਣ ਕਰਕੇ ਕਿਤੇ ਜ਼ਿਆਦਾ ਕੀਮਤ ਤਾਰਦੇ ਹਨ)।
- ਪਾਣੀ ਦੇ ਸਾਮ੍ਹਣੇ ਵਾਲੀ ਪ੍ਰਾਪਰਟੀ ਦੀ ਤੁਲਨਾ ਸ਼ਾਇਦ ਪਾਣੀ ਦੇ ਸਾਮ੍ਹਣੇ ਵਾਲੀਆਂ ਹੋਰ ਪ੍ਰਾਪਰਟੀਆਂ ਨਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਪਾਣੀ ਕੰਢੇ ਨਾ ਹੋਣ ਵਾਲੀਆਂ ਪ੍ਰਾਪਰਟੀਆਂ ਤੋਂ ਬਹੁਤ ਵੱਖਰੇ ਤਰੀਕੇ ਨਾਲ ਦੇਖਿਆ ਜਾਂਦਾ ਹੈ।
ਉਦਾਹਰਣ 2 – ਬੈੱਡਰੂਮਾਂ ਦੀ ਗਿਣਤੀ:
ਤੁਹਾਡਾ ਘਰ 3 ਬੈੱਡਰੂਮ ਦਾ ਹੈ। ਤੁਹਾਡੇ ਗੁਆਂਢ ਵਿਚ ਕੁਝ ਘਰ 3 ਬੈੱਡਰੂਮਾਂ ਵਾਲੇ ਅਤੇ ਕੁਝ 4 ਬੈੱਡਰੂਮਾਂ ਵਾਲੇ ਹਨ।
- ਕੁਝ ਖਰੀਦਦਾਰ ਜ਼ਿਆਦਾ ਰੂਮਾਂ ਨੂੰ ਤਰਜੀਹ ਦਿੰਦੇ ਹਨ, ਕੁਝ ਹੋਰ ਘੱਟ ਪਰ ਵੱਡੇ ਰੂਮਾਂ ਨੂੰ ਤਰਜੀਹ ਦੇ ਸਕਦੇ ਹਨ।
- ਇਹ ਦਿਖਾਉਣਾ ਔਖਾ ਹੋ ਸਕਦਾ ਹੈ ਕਿ ਖਰੀਦਦਾਰ 3 ਬਨਾਮ 4 ਬੈੱਡਰੂਮ ਵਾਲੇ ਘਰਾਂ ਨੂੰ ਬਹੁਤ ਵੱਖਰੀ ਤਰ੍ਹਾਂ ਦੇਖਦੇ ਹਨ।
ਸ਼ਾਇਦ ਆਪਣੀ ਮਿਉਂਨਿਸਪਲਟੀ ਵਿਚ ਸਾਰੇ ਸਿੰਗਲ ਫੈਮਿਲੀ ਘਰਾਂ ਦੀ ਤੁਲਨਾ ਕਰਨਾ ਜ਼ਿਆਦਾ ਢੁਕਵਾਂ ਹੈ।
ਇਕ ਆਮ ਨਿਯਮ ਵਜੋਂ:
ਅਸੀਂ, ਬੋਰਡ ਵਿਖੇ, ਜੇ ਕਿਸੇ ਛੋਟੇ ਗਰੁੱਪ ਨੂੰ ਦੇਖਣ ਦਾ ਕੋਈ ਸਪਸ਼ਟ ਕਾਰਨ ਨਾ ਹੋਵੇ ਤਾਂ ਅਸੀਂ ਤੁਲਨਾ ਦੇ ਵੱਡੇ ਗਰੁੱਪ ਨੂੰ ਦੇਖਣ ਨੂੰ ਤਰਜੀਹ ਦਿੰਦੇ ਹਾਂ।