ਕੀ ਹੋਇਆ ਸੀ?
- ਤੁਹਾਡੇ ਘਰ ਵਿਚ ਪਾਣੀ ਭਰ ਗਿਆ ਸੀ।
- ਇਕ ਕੌਨਟਰੈਕਟਰ ਨੇ ਐਸਟੀਮੇਟ ਦਿੱਤਾ ਹੈ ਕਿ ਰਿਪੇਅਰ ਕਰਨ ਦਾ ਖਰਚਾ $8,000 ਆਵੇਗਾ।
- ਤੁਹਾਡੀ ਪ੍ਰਾਪਰਟੀ ਦੀ ਅਸੈੱਸਮੈਂਟ $500,000 ਹੈ।
- ਰਿਪੇਅਰ ਦਾ ਖਰਚਾ ਅਸੈੱਸਮੈਂਟ ਦੇ 1.6% ਬਰਾਬਰ ਹੈ ($500,000 ਨੂੰ $8,000 `ਤੇ ਵੰਡ ਕੇ)।
ਤੁਹਾਡੀ ਅਸੈੱਸਮੈਂਟ ਦੀ ਤੁਲਨਾ ਵਿਚ ਕੀ ਇਹ ਇਕ “ਵੱਡੀ” ਸਮੱਸਿਆ ਹੈ?
ਪਾਣੀ ਨਾਲ $8,000 ਦਾ ਨੁਕਸਾਨ ਤੁਹਾਡੀ ਅਸੈੱਸਮੈਂਟ ਦੀ ਤੁਲਨਾ ਵਿਚ ਵੱਡਾ ਨਹੀਂ ਹੈ:
- ਜਦੋਂ ਬੀ ਸੀ ਅਸੈੱਸਮੈਂਟ ਤੁਹਾਡੀ ਅਸੈੱਸਮੈਂਟ ਤੈਅ ਕਰਦੀ ਹੈ ਤਾਂ ਉਹ ਸਿਰਫ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਦਾ ਅੰਦਾਜ਼ਾ ਲਾ ਰਹੇ ਹੁੰਦੇ ਹਨ।
- ਤੁਹਾਡੀ ਪ੍ਰਾਪਰਟੀ ਦੀ ਕੀਮਤ ਤੁਹਾਡੀ ਅਸੈੱਸਮੈਂਟ ਨਾਲੋਂ ਥੋੜ੍ਹਾ ਜਿਹਾ ਘੱਟ ਜਾਂ ਥੋੜ੍ਹਾ ਜਿਹਾ ਜ਼ਿਆਦਾ ਹੋ ਸਕਦੀ ਹੈ।
- ਇਸ ਬੇਯਕੀਨੀ ਕਰਕੇ, ਅਸੀਂ ਸ਼ਾਇਦ ਇਸ ਥੋੜ੍ਹੀ ਰਕਮ ਨਾਲ ਤੁਹਾਡੀ ਅਸੈੱਸਮੈਂਟ ਨਹੀਂ ਘਟਾਵਾਂਗੇ।
ਕੋਈ ਵੀ 5% ਨਾਲੋਂ ਘੱਟ ਇਕ ਛੋਟੀ ਰਕਮ ਹੈ ਅਤੇ ਆਮ ਤੌਰ `ਤੇ ਅਸੀਂ ਤੁਹਾਡੀ ਅਸੈੱਸਮੈਂਟ ਘੱਟ ਨਹੀਂ ਕਰਾਂਗੇ।