ਚੋਣ 1: ਪ੍ਰੋਫੈਸ਼ਨਲਜ਼ ਤੋਂ ਸਲਾਹ ਲੈਣਾ:
ਤੁਸੀਂ ਆਪਣੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਬਾਰੇ ਕਿਸੇ ਅਪਰੇਜ਼ਰ ਜਾਂ ਰੀਅਲ ਇਸਟੇਟ ਸੇਲਜ਼ ਏਜੰਟ ਤੋਂ ਸਲਾਹ ਲੈ ਸਕਦੇ ਹੋ।
ਅਪਰੇਜ਼ਲ:
ਆਮ ਤੌਰ `ਤੇ ਸਭ ਤੋਂ ਵਧੀਆ ਸਬੂਤ ਹੈ।
- ਇਹ ਉਨ੍ਹਾਂ ਪ੍ਰਾਪਰਟੀਆਂ ਦੀਆਂ ਵਿਕਰੀਆਂ ਦਾ ਵਿਸ਼ਲੇਸ਼ਣ ਕਰਦੀ ਹੈ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਮੇਲ ਖਾਂਦੀਆਂ ਹੁੰਦੀਆਂ ਹਨ।
- ਮੁੱਖ ਨੁਕਸਾਨ ਅਪਰੇਜ਼ਰ ਕਰਨ ਦਾ ਖਰਚਾ ਹੈ। ਇਹ ਖਰਚਾ ਤੁਹਾਡੇ ਵਲੋਂ ਕੋਈ ਵੀ ਟੈਕਸ ਬਚਾਉਣ ਨਾਲੋਂ ਅਕਸਰ ਜ਼ਿਆਦਾ ਹੁੰਦਾ ਹੈ – ਭਾਵੇਂ ਤੁਸੀਂ ਆਪਣੀ ਅਪੀਲ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਵੀ ਜਾਂਦੇ ਹੋ।
- ਤੁਸੀਂ ਇਹ ਫੈਸਲਾ ਕਰਨ ਤੱਕ ਕਿ ਕੀ ਤੁਸੀਂ ਅਪੀਲ ਕਰਨੀ ਹੈ ਜਾਂ ਨਹੀਂ, ਇਹ ਖਰਚਾ ਨਹੀਂ ਦੇਣਾ ਚਾਹੁੰਦੇ ਹੋ ਸਕਦੇ ਹੋ।
ਰੀਅਲ ਇਸਟੇਟ ਏਜੰਟ ਦੀ ਰਾਇ:
- ਕੋਈ ਏਜੰਟ ਤੁਹਾਨੂੰ ਸਿਰਫ ਮੂੰਹ-ਜ਼ਬਾਨੀ ਰਾਇ ਦੇ ਸਕਦਾ ਹੈ ਜਾਂ ਬਿਨਾਂ ਕਿਸੇ ਸਬੂਤ ਦੇ ਬਹੁਤ ਹੀ ਸੰਖੇਪ ਲਿਖਤੀ ਸਟੇਟਮੈਂਟ ਦੇ ਸਕਦਾ ਹੈ।
- ਇਹ ਤੁਹਾਡੀ ਇਹ ਫੈਸਲਾ ਕਰਨ ਵਿਚ ਮਦਦ ਕਰ ਸਕਦੀ ਹੈ ਕਿ ਕੀ ਤੁਸੀਂ ਅਪੀਲ ਕਰਨੀ ਹੈ ਜਾਂ ਨਹੀਂ ਕਰਨੀ ਹੈ।
- ਜੇ ਤੁਸੀਂ ਅਪੀਲ ਕਰਨ ਦਾ ਫੈਸਲਾ ਕਰਦੇ ਹੋ ਤਾਂ ਕਾਮਯਾਬ ਹੋਣ ਦੇ ਬਿਹਤਰ ਮੌਕੇ ਲਈ ਤੁਹਾਨੂੰ ਹੋਰ ਸਬੂਤ ਦੀ ਲੋੜ ਪਵੇਗੀ।
ਚੋਣ 2: ਤੁਸੀਂ ਆਪ ਸਬੂਤ ਲੱਭੋ
ਤੁਸੀਂ ਆਪਣੀ ਖੁਦ ਦੀ ਖੋਜ ਕਰ ਸਕਦੇ ਹੋ।
- ਉਹ ਵਿਕਰੀਆਂ ਦੇਖੋ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਜ਼ਿਆਦਾ ਮਿਲਦੀਆਂ ਹਨ।
- ਇਹ ਵਿਕਰੀਆਂ ਜਿੰਨਾ ਵੀ ਸੰਭਵ ਹੋ ਸਕੇ ਪਿਛਲੇ ਸਾਲ 1 ਜੁਲਾਈ ਦੇ ਦੁਆਲੇ ਹੋਈਆਂ ਹੋਣੀਆਂ ਚਾਹੀਦੀਆਂ ਹਨ। ਇਹ ਤੁਹਾਡੀ ਅਸੈੱਸਮੈਂਟ ਲਈ ਵੈਲੂਏਸ਼ਨ ਡੇਟ ਹੈ।
- ਤੁਸੀਂ ਇੱਥੇ ਵਿਕਰੀਆਂ ਲੱਭ ਸਕਦੇ ਹੋ:
- ਬੀ ਸੀ ਅਸੈੱਸਮੈਂਟ ਦੇ ਵੈੱਬਸਾਈਟ ਉੱਪਰ
- ਮਲਟੀਪਲ ਲਿਸਟਿੰਗ ਸਰਵਿਸ (ਐੱਮ ਐੱਲ ਐੱਸ) ਡੈਟਾਬੇਸ – ਇਸ ਡੈਟਾ ਤੱਕ ਪਹੁੰਚ ਕਰਨ ਲਈ ਤੁਹਾਨੂੰ ਕਿਸੇ ਰੀਅਲ ਇਸਟੇਟ ਏਜੰਟ ਦੀ ਲੋੜ ਹੈ।
ਵਿਕਰੀ ਲਈ ਲੱਗੀਆਂ ਪ੍ਰਾਪਰਟੀਆਂ ਦੀਆਂ ਲਿਸਟਿੰਗ ਬਹੁਤੀਆਂ ਫਾਇਦੇਮੰਦ ਨਹੀਂ ਹਨ, ਕਿਉਂਕਿ ਇਹ ਸਹੀ ਰੂਪ ਵਿਚ ਮਾਰਕੀਟ ਦੀ ਕੀਮਤ ਵੱਲ ਇਸ਼ਾਰਾ ਨਹੀਂ ਕਰਦੀਆਂ। ਲਿਸਟਿੰਗ ਸਿਰਫ ਮਾਲਕ ਵਲੋਂ ਮੰਗੀ ਜਾ ਰਹੀ ਕੀਮਤ ਹੈ।
ਹੋਰ ਸੇਧ ਲਈ ਤੁਸੀਂ ਦੇਖ ਸਕਦੇ ਹੋ: ਆਪਣੀ ਪ੍ਰਾਪਰਟੀ ਦੀ ਮਾਰਕੀਟ ਕੀਮਤ `ਤੇ ਲਿਖਤੀ ਬਿਆਨ ਤਿਆਰ ਕਰਵਾਉਣ ਲਈ ਕਦਮ 1.
ਇਸ ਸੈਕਸ਼ਨ ਦੇ ਬਾਅਦ ਵਿਚ, ਅਸੀਂ ਵਿਕਰੀਆਂ ਦਾ ਅਰਥ ਕੱਢਣ ਵਿਚ ਤੁਹਾਡੀ ਮਦਦ ਕਰਾਂਗੇ।