ਤੁਸੀਂ ਸ਼ਾਇਦ ਆਪਣੀ ਅਸੈੱਸਮੈਂਟ ਦੀ ਹੋਰ ਅਸੈੱਸਮੈਂਟਾਂ ਨਾਲ ਤੁਲਨਾ ਕਰਕੇ ਕਾਮਯਾਬ ਨਹੀਂ ਹੋਵੇਗੇ:
ਬਿਹਤਰ ਸਬੂਤ ਲੱਭਣ ਲਈ ਅਸੀਂ ਦੋ ਚੋਣਾਂ ਦਾ ਸੁਝਾਅ ਦਿੰਦੇ ਹਾਂ:
ਚੋਣ 1: ਜੇ ਤੁਸੀਂ ਫਿਕਰਮੰਦ ਹੋ ਕਿ ਤੁਹਾਡੀ ਅਸੈੱਸਮੈਂਟ ਬਹੁਤ ਜ਼ਿਆਦਾ ਹੈ
ਚੋਣ 2: ਜੇ ਤੁਸੀਂ ਫਿਕਰਮੰਦ ਹੋ ਕਿ ਤੁਹਾਡੀ ਅਸੈੱਸਮੈਂਟ ਨਾਵਜਬ ਹੈ
-
ਤੁਹਾਡੀ ਅਸੈੱਸਮੈਂਟ ਤੁਹਾਡੇ ਇਲਾਕੇ ਵਿਚਲੀਆਂ ਇਹੋ ਜਿਹੀਆਂ ਪ੍ਰਾਪਰਟੀਆਂ ਦੀ ਤੁਲਨਾ ਵਿਚ ਵਾਜਬ ਹੋਣੀ ਚਾਹੀਦੀ ਹੈ।
-
ਇਸ ਦਾ ਮਤਲਬ ਹੈ: ਜੇ ਇਹੋ ਜਿਹੀਆਂ ਬਹੁਤੀਆਂ ਪ੍ਰਾਪਰਟੀਆਂ ਦੀ ਅਸੈੱਸਮੈਂਟ ਆਪਣੀ ਮਾਰਕੀਟ ਕੀਮਤ ਨਾਲੋਂ ਘੱਟ `ਤੇ ਹੋਈ ਹੈ ਤਾਂ ਫਿਰ ਤੁਹਾਡੀ ਪ੍ਰਾਪਰਟੀ ਦੀ ਅਸੈੱਸਮੈਂਟ ਵੀ ਇਸ ਦੀ ਮਾਰਕੀਟ ਕੀਮਤ ਤੋਂ ਘੱਟ `ਤੇ ਹੋਣੀ ਚਾਹੀਦੀ ਹੈ।
- ਜੇ ਤੁਹਾਡਾ ਇਹ ਸਰੋਕਾਰ ਹੈ ਤਾਂ ਤੁਸੀਂ ਆਪਣੀ ਅਸੈੱਸਮੈਂਟ ਦੀ ਵਾਜਬਤਾ `ਤੇ ਵਿਚਾਰ ਕਰ ਸਕਦੇ ਹੋ।.
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।