ਅਕਸਰ 5% ਨਾਲੋਂ ਘੱਟ ਫਰਕਾਂ ਨੂੰ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ। ਅਸੈੱਸਮੈਂਟਾਂ ਵਿਚ ਤਬਦੀਲੀਆਂ ਦੀਆਂ ਉਦਾਹਰਣਾਂਦੇਖੋ।
ਹਿਦਾਇਤਾਂ:
ਆਪਣੀ ਪਿਛਲੇ ਸਾਲ ਅਤੇ ਇਸ ਸਾਲ ਦੀ ਅਸੈੱਸਮੈਂਟ ਵਿਚਕਾਰ ਫਰਕ ਦੀ ਪ੍ਰਤੀਸ਼ਤ ਦਾ ਹਿਸਾਬ ਲਾਉ।
ਇਸ ਦੀ ਤੁਲਨਾ ਹੋਰ ਪ੍ਰਾਪਰਟੀਆਂ ਦੀ ਪ੍ਰਤੀਸ਼ਤ ਤਬਦੀਲੀ ਨਾਲ ਕਰੋ।
ਪ੍ਰਾਪਰਟੀਆਂ ਦੇ ਇੱਕੋ ਜਿਹੇ ਗਰੁੱਪ ਨੂੰ ਧਿਆਨ ਨਾਲ ਦੇਖੋ। ਜੇ ਤੁਹਾਡੀ ਪ੍ਰਾਪਰਟੀ ਸਿੰਗਲ ਫੈਮਿਲੀ ਘਰ ਹੈ ਤਾਂ ਸਿੰਗਲ ਫੈਮਿਲੀ ਘਰਾਂ ਲਈ ਔਸਤ ਤਬਦੀਲੀ ਦੇਖੋ ਨਾ ਕਿ ਸਟਰੈਟਾ ਪ੍ਰਾਪਰਟੀਆਂ ਲਈ।
ਅਸੈੱਸਮੈਂਟਾਂ ਵਿਚ ਤਬਦੀਲੀਆਂ ਦੇ ਅੰਕੜੇ ਬੀ ਸੀ ਅਸੈੱਸਮੈਂਟ ਦੇ ਵੈੱਬਸਾਈਟ ਉੱਪਰ ਪਾਏ ਜਾਂਦੇ ਹਨ।