ਤੁਹਾਡੀ ਅਸੈੱਸਮੈਂਟ ਦੀ ਸਮੱਸਿਆ ਹੋ ਸਕਦੀ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਦੀ ਕੀਮਤ `ਤੇ ਵਿਚਾਰ ਕਰਕੇ ਤਕੜਾ ਸਬੂਤ ਲੱਭੋ।
ਜੇ ਤੁਸੀਂ ਸਿਰਫ ਆਪਣੀ ਇਮਪਰੂਵਮੈਂਟ ਅਸੈੱਸਮੈਂਟ ਹੀ ਦੇਖੀ ਹੈ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ:
-
ਤੁਹਾਨੂੰ ਟੈਕਸ ਕੁੱਲ ਅਸੈੱਸਮੈਂਟ `ਤੇ ਲੱਗਦਾ ਹੈ (ਜ਼ਮੀਨ ਅਤੇ ਇਮਪਰੂਵਮੈਂਟ ਦੋਨਾਂ `ਤੇ)। ਜੇ ਤੁਸੀਂ ਅਪੀਲ ਕਰਦੇ ਹੋ ਤਾਂ ਅਸੀਂ ਤੁਹਾਡੀ ਕੁੱਲ ਅਸੈੱਸਮੈਂਟ `ਤੇ ਧਿਆਨ ਦੇਵਾਂਗੇ।
-
ਇਹ ਸੰਭਵ ਹੈ ਕਿ ਤੁਹਾਡੀ ਬਿਲਡਿੰਗ ਦੀ ਅਸੈੱਸਮੈਂਟ ਕੀਮਤ ਬਹੁਤ ਜ਼ਿਆਦਾ ਹੈ। ਪਰ, ਇਹ ਵੀ ਸੰਭਵ ਹੈ ਕਿ ਤੁਹਾਡੀ ਜ਼ਮੀਨ ਦੀ ਕੀਮਤ ਬਹੁਤ ਘੱਟ ਹੈ।
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।
ਇਮਪਰੂਵਮੈਂਟ ਦੀਆਂ ਕੀਮਤਾਂ ਬਾਰੇ ਇਕ ਨੋਟ:
ਕਦੇ ਕਦੇ ਇਮਪਰੂਵਮੈਂਟ ਦੀਆਂ ਕੀਮਤਾਂ ਉੱਪਰ ਜਾ ਸਕਦੀਆਂ ਹਨ, ਭਾਵੇਂ ਕਿ ਬਿਲਡਿੰਗਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੁੰਦੀ।
- ਇਹ ਉਦੋਂ ਹੋ ਸਕਦਾ ਹੈ ਜਦੋਂ ਬਣਾਉਣ ਦੇ ਖਰਚੇ ਵਧ ਜਾਂਦੇ ਹਨ। ਖਰੀਦਦਾਰ ਫਿਰ ਪੁਰਾਣੀਆਂ ਇਮਪਰੂਵਮੈਂਟਾਂ ਲਈ ਜ਼ਿਆਦਾ ਪੈਸੇ ਦੇ ਸਕਦੇ ਹਨ।
- ਤੁਹਾਡੀ ਅਸੈੱਸਮੈਂਟ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਉੱਪਰ ਹੋਣੀ ਚਾਹੀਦੀ ਹੈ। ਜੇ ਰੀਅਲ ਇਸਟੇਟ ਦੀਆਂ ਕੀਮਤਾਂ ਵਧ ਜਾਣ ਤਾਂ ਤੁਹਾਨੂੰ ਆਪਣੀ ਕੁੱਲ ਅਸੈੱਸਮੈਂਟ ਦੇ ਵਧਣ ਦੀ ਉਮੀਦ ਰੱਖਣੀ ਚਾਹੀਦੀ ਹੈ। ਜਦੋਂ ਬੀ ਸੀ ਅਸੈੱਸਮੈਂਟ ਇਹ ਕੁੱਲ ਕੀਮਤ ਜ਼ਮੀਨ ਅਤੇ ਇਮਪਰੂਵਮੈਂਟਸ ਲਈ ਨਿਸ਼ਚਤ ਕਰਦੀ ਹੈ ਤਾਂ ਦੋਨੋਂ ਵਧ ਸਕਦੇ ਹਨ।