ਮਸਲਾ ਦੇਖਣਾ F

ਮੇਰੀ ਅਸੈੱਸਮੈਂਟ ਮੇਰੇ ਗੁਆਂਢੀ ਜਾਂ ਮੇਰੇ ਏਰੀਏ ਦੀ ਔਸਤ ਤੋਂ ਜ਼ਿਆਦਾ ਉੱਪਰ ਚਲੀ ਗਈ ਹੈ

ਕੀ ਤੁਹਾਡੀ ਅਸੈੱਸਮੈਂਟ ਉਨ੍ਹਾਂ ਹੋਰ ਪ੍ਰਾਪਰਟੀਆਂ ਨਾਲ ਕਾਫੀ ਜ਼ਿਆਦਾ ਉੱਪਰ ਗਈ ਹੈ ਜਿਨ੍ਹਾਂ ਨਾਲ ਤੁਸੀਂ ਤੁਲਨਾ ਕਰ ਰਹੇ ਹੋ?

ਅਕਸਰ 5% ਨਾਲੋਂ ਘੱਟ ਫਰਕਾਂ ਨੂੰ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ। ਅਸੈੱਸਮੈਂਟਾਂ ਵਿਚ ਤਬਦੀਲੀਆਂ ਦੀਆਂ ਉਦਾਹਰਣਾਂਦੇਖੋ।

ਹਿਦਾਇਤਾਂ:

  1. ਆਪਣੀ ਪਿਛਲੇ ਸਾਲ ਅਤੇ ਇਸ ਸਾਲ ਦੀ ਅਸੈੱਸਮੈਂਟ ਵਿਚਕਾਰ ਫਰਕ ਦੀ ਪ੍ਰਤੀਸ਼ਤ ਦਾ ਹਿਸਾਬ ਲਾਉ।
  2. ਇਸ ਦੀ ਤੁਲਨਾ ਹੋਰ ਪ੍ਰਾਪਰਟੀਆਂ ਦੀ ਪ੍ਰਤੀਸ਼ਤ ਤਬਦੀਲੀ ਨਾਲ ਕਰੋ।
  3. ਪ੍ਰਾਪਰਟੀਆਂ ਦੇ ਇੱਕੋ ਜਿਹੇ ਗਰੁੱਪ ਨੂੰ ਧਿਆਨ ਨਾਲ ਦੇਖੋ। ਜੇ ਤੁਹਾਡੀ ਪ੍ਰਾਪਰਟੀ ਸਿੰਗਲ ਫੈਮਿਲੀ ਘਰ ਹੈ ਤਾਂ ਸਿੰਗਲ ਫੈਮਿਲੀ ਘਰਾਂ ਲਈ ਔਸਤ ਤਬਦੀਲੀ ਦੇਖੋ ਨਾ ਕਿ ਸਟਰੈਟਾ ਪ੍ਰਾਪਰਟੀਆਂ ਲਈ।

ਅਸੈੱਸਮੈਂਟਾਂ ਵਿਚ ਤਬਦੀਲੀਆਂ ਦੇ ਅੰਕੜੇ ਬੀ ਸੀ ਅਸੈੱਸਮੈਂਟ ਦੇ ਵੈੱਬਸਾਈਟ ਉੱਪਰ ਪਾਏ ਜਾਂਦੇ ਹਨ।

ਹਾਂ

ਇਹ ਸੰਭਵ ਹੈ ਕਿ ਤੁਹਾਡੀ ਅਸੈੱਸਮੈਂਟ ਬਹੁਤ ਜ਼ਿਆਦਾ ਹੈ। ਪਰ, ਇਸ ਚੀਜ਼ ਦੇ ਕਾਰਨ ਹੋ ਸਕਦੇ ਹਨ ਕਿ ਤੁਹਾਡੀ ਅਸੈੱਸਮੈਂਟ ਜ਼ਿਆਦਾ ਰੇਟ `ਤੇ ਕਿਉਂ ਬਦਲੀ ਹੈ। ਔਸਤ ਤਬਦੀਲੀਆਂ ਦੀ ਤੁਲਨਾ ਕਰਨ ਲਈ ਆਮ ਕਮਜ਼ੋਰੀਆਂ ਦੇਖੋ।

Yਤੁਹਾਡੇ ਕੋਲ ਦੋ ਚੋਣਾਂ ਹਨ:

  1. ਹੋਰ ਅਸੈੱਸਮੈਂਟਾਂ ਨਾਲ ਆਪਣੀ ਤੁਲਨਾ ਬਾਰੇ ਬੀ ਸੀ ਅਸੈੱਸਮੈਂਟ ਨਾਲ ਗੱਲ ਕਰੋ। ਉਨ੍ਹਾਂ ਕੋਲ ਫਰਕਾਂ ਦਾ ਕੋਈ ਚੰਗਾ ਜਵਾਬ ਹੋ ਸਕਦਾ ਹੈ। ਜਾਂ, ਉਹ ਤੁਹਾਡੀ ਅਸੈੱਸਮੈਂਟ ਘਟਾਉਣ ਲਈ ਸਹਿਮਤ ਹੋ ਸਕਦੇ ਹਨ।
  2. ਹੋਰ ਖੋਜ ਕਰੋ।. ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਕੀਮਤ `ਤੇ ਵਿਚਾਰ ਕਰੋ।

ਨੋਟ:
ਜੇ ਤੁਸੀਂ ਬੀ ਸੀ ਅਸੈੱਸਮੈਂਟ ਨਾਲ ਗੱਲ ਕਰਦੇ ਹੋ ਅਤੇ ਸੰਤੁਸ਼ਟ ਨਹੀਂ ਹੋ ਤਾਂ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੀ ਦਲੀਲ ਲਈ ਤਕੜੀ ਮਦਦ ਲੱਭੋ। ਚੋਣ 2 ਇਹ ਫੈਸਲਾ ਕਰਨ ਵਿਚ ਤੁਹਾਡੀ ਮਦਦ ਕਰੇਗੀ ਕਿ ਕੀ ਤੁਸੀਂ ਆਪਣੀ ਅਪੀਲ ਜਾਰੀ ਰੱਖਣੀ ਹੈ ਜਾਂ ਨਹੀਂ।

ਨਹੀਂ

ਤੁਹਾਡੀ ਅਸੈੱਸਮੈਂਟ ਵਿਚਲੀ ਤਬਦੀਲੀ ਹੋਰ ਪ੍ਰਾਪਰਟੀਆਂ ਜਿੰਨੀ ਹੀ ਹੈ।

ਤੁਹਾਡੀ ਅਸੈੱਸਮੈਂਟ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਦਾ ਇਕ ਅੰਦਾਜ਼ਾ ਹੈ। ਇਹ ਤੁਹਾਡੀ ਅਸੈੱਸਮੈਂਟ ਨਾਲੋਂ ਥੋੜ੍ਹੀ ਘੱਟ ਜਾਂ ਥੋੜ੍ਹੀ ਵੱਧ ਕੀਮਤ ਦੀ ਹੋ ਸਕਦੀ ਹੈ।

ਇਨ੍ਹਾਂ ਕਾਰਨਾਂ ਕਰਕੇ, ਆਮ ਤੌਰ `ਤੇ ਅਸੀਂ ਤੁਹਾਡੀ ਅਸੈੱਸਮੈਂਟ ਨਹੀਂ ਘਟਾਵਾਂਗੇ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।​​​​​​​

ਨੋਟ​​​​​​​:

​​​​​​​ਇਹ ਪੂਰੀ ਤਰ੍ਹਾਂ ਤੁਹਾਡੇ ਉੱਪਰ ਹੈ ਕਿ ਕੀ ਤੁਸੀਂ ਆਪਣੀ ਅਪੀਲ ਜਾਰੀ ਰੱਖਣੀ ਹੈ। ਸਾਨੂੰ ਆਸ ਹੈ ਕਿ ਇਸ ਗਾਈਡ ਨੇ ਫੈਸਲਾ ਕਰਨ ਵਿਚ ਤੁਹਾਡੀ ਮਦਦ ਕੀਤੀ ਹੈ।

×

Have a question on this topic?

Required
Required
Required
Need help?