ਤੁਹਾਨੂੰ ਕੁਝ ਸਬੂਤਾਂ ਦੀ ਲੋੜ ਪਵੇਗੀ। ਇਹ ਕਿਸੇ ਕੌਨਟਰੈਕਟਰ ਤੋਂ ਰਿਪੇਅਰ ਦੇ ਖਰਚਿਆਂ ਦਾ ਐਸਟੀਮੇਟ ਹੋ ਸਕਦਾ ਹੈ ਜਾਂ ਕੋਈ ਹੋਰ ਪੇਪਰ ਹੋ ਸਕਦੇ ਹਨ। ਇਹ ਬਿਹਤਰ ਹੈ ਜੇ ਤੁਸੀਂ ਇਹ ਦਿਖਾ ਸਕੋ ਕਿ ਸਮੱਸਿਆ ਤੁਹਾਡੀ ਪ੍ਰਾਪਰਟੀ ਦੀ ਕੀਮਤ ਨੂੰ ਕਿੰਨਾ ਘਟਾਉਂਦੀ ਹੈ।
ਜੇ ਤੁਸੀਂ ਸਬੂਤ ਨਹੀਂ ਲੱਭਦੇ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਕਰਨ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।