ਮਸਲਾ ਦੇਖਣਾ D

ਮੇਰੀ ਅਸੈੱਸਮੈਂਟ ਇੱਕੋ ਜਿਹੀਆਂ ਪ੍ਰਾਪਰਟੀਆਂ ਦੀ ਅਸੈੱਸਮੈਂਟ ਦੀ ਤੁਲਨਾ ਵਿਚ ਵਾਜਬ ਨਹੀਂ ਹੈ (ਵਾਜਬਤਾ ਦਾ ਮਸਲਾ)

ਬੀ ਸੀ ਅਸੈੱਸਮੈਂਟ ਨਾਲ ਆਪਣੇ ਵਿਸ਼ਲੇਸ਼ਣ ਦੀ ਪੜਚੋਲ ਕਰੋ। ਕੀ ਤੁਸੀਂ ਅਤੇ ਬੀ ਸੀ ਅਸੈੱਸਮੈਂਟ ਸਹਿਮਤ ਹੋਏ ਹੋ ਕਿ ਤੁਹਾਡੀ ਅਸੈੱਸਮੈਂਟ ਕਿੰਨੀ ਬਦਲਣੀ ਚਾਹੀਦੀ ਹੈ?

ਹਾਂ

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਤੁਹਾਡੀ ਅਸੈੱਸਮੈਂਟ ਬਦਲਣੀ ਚਾਹੀਦੀ ਹੈ ਤਾਂ ਬੀ ਸੀ ਅਸੈੱਸਮੈਂਟ ਨੂੰ ਕਹੋ ਕਿ ਉਹ ਇਹ ਤਸਦੀਕ ਕਰਨ ਕਿ ਉਹ ਤਬਦੀਲੀ ਨੂੰ ਮਨਜ਼ੂਰ ਕਰਨ ਲਈ ਬੋਰਡ ਨੂੰ ਕਹਿਣਗੇ।

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਕਿਸੇ ਤਬਦੀਲੀ ਦੀ ਲੋੜ ਨਹੀਂ ਹੈ ਤਾਂ ਫਿਰ ਤੁਹਾਨੂੰ ਬੋਰਡ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਅਪੀਲ ਬੰਦ ਕਰਨਾ (ਜਾਂ ਵਾਪਸ ਲੈਣੀ) ਚਾਹੁੰਦੇ ਹੋ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

ਨਹੀਂ

ਇਹ ਪੂਰੀ ਤਰ੍ਹਾਂ ਤੁਹਾਡੇ ਉੱਪਰ ਹੈ ਕਿ ਕੀ ਤੁਸੀਂ ਆਪਣੀ ਅਪੀਲ ਜਾਰੀ ਰੱਖਣੀ ਹੈ। ਜੇ ਤੁਸੀਂ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ ਤਾਂ ਬੋਰਡ ਅਗਲੇ ਕਦਮ ਤੈਅ ਕਰੇਗਾ। ਆਮ ਤੌਰ `ਤੇ ਦੋਨੋਂ ਧਿਰਾਂ ਆਪਣੀਆਂ ਦਲੀਲਾਂ ਅਤੇ ਸਬੂਤ ਲਿਖਤੀ ਰੂਪ ਵਿਚ ਤਿਆਰ ਕਰਨਗੀਆਂ। ਫਿਰ ਬੋਰਡ ਸਭ ਤੋਂ ਬਿਹਤਰ ਸਬੂਤਾਂ ਦੇ ਆਧਾਰ `ਤੇ ਫੈਸਲਾ ਕਰੇਗਾ।

ਵਾਜਬਤਾ ਦੇ ਦ੍ਰਿਸ਼ਟੀਕੋਣਾਂ ਵਿਚ ਆਮ ਕਮਜ਼ੋਰੀਆਂ ਦੇਖੋ।

  • ਕੀ ਇਨ੍ਹਾਂ ਵਿੱਚੋਂ ਕੋਈ ਕਮਜ਼ੋਰੀ ਤੁਹਾਡੇ ਵਿਸ਼ਲੇਸ਼ਣ `ਤੇ ਲਾਗੂ ਹੁੰਦੀ ਹੈ?
  • ਜੇ ਹੁੰਦੀ ਹੈ ਤਾਂ ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣੀ ਹਾਲਤ ਬਾਰੇ ਦੁਬਾਰਾ ਵਿਚਾਰ ਕਰੋ। ਜੇ ਤੁਸੀਂ ਬਿਹਤਰ ਸਬੂਤ ਨਹੀਂ ਲੱਭ ਸਕਦੇ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। 

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

×

Have a question on this topic?

Required
Required
Required
Need help?