ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਇਹ ਕਦਮ ਚੁੱਕੋ:
- ਇਹ ਦੇਖਣ ਲਈ ਚੈੱਕ ਕਰੋ ਕਿ ਕੀ ਤੁਹਾਡੇ ਏਰੀਏ ਵਿਚ ਪਿਛਲੇ ਸਾਲ ਦੌਰਾਨ ਇਹੋ ਜਿਹੀਆਂ ਕੋਈ ਪ੍ਰਾਪਰਟੀਆਂ ਵਿਕੀਆਂ ਹਨ। ਤੁਸੀਂ ਬੀ ਸੀ ਅਸੈੱਸਮੈਂਟ ਦੇ ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹੋ।
- ਉਨ੍ਹਾਂ ਦੇ ਵਿਕਣ ਦੀਆਂ ਕੀਮਤਾਂ ਦੀ ਆਪਣੀ ਅਸੈੱਸਮੈਂਟ ਨਾਲ ਤੁਲਨਾ ਕਰੋ।
- ਇਹ ਪ੍ਰਾਪਰਟੀਆਂ ਕਿਉਂਕਿ ਇੱਕੋ ਜਿਹੀ ਹਾਲਤ ਵਿਚ ਹਨ, ਤੁਹਾਡੀ ਅਸੈੱਸਮੈਂਟ ਤਕਰੀਬਨ ਵਿਕਣ ਦੀਆਂ ਇਨ੍ਹਾਂ ਕੀਮਤਾਂ ਜਿੰਨੀ ਹੀ ਹੋਣੀ ਚਾਹੀਦੀ ਹੈ।
ਤੁਹਾਨੂੰ ਉਨ੍ਹਾਂ ਪ੍ਰਾਪਰਟੀਆਂ ਦੀ ਤੁਲਨਾ ਵਿਚ ਕਿਸੇ ਡਿਸਕਾਊਂਟ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਜਿਹੜੀਆਂ ਤੁਹਾਡੀ ਪ੍ਰਾਪਰਟੀ ਦੀ ਉਮਰ ਦੀਆਂ ਅਤੇ ਹਾਲਤ ਵਾਲੀਆਂ ਹਨ।
ਇਨ੍ਹਾਂ ਕਦਮਾਂ ਦੇ ਸੰਬੰਧ ਵਿਚ ਹੋਰ ਮਦਦ ਲਈ: ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਦੀ ਕੀਮਤ `ਤੇ ਵਿਚਾਰ ਕਰੋ।.
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।