ਵਾਜਬਤਾ ਦੇ ਅੰਕੜੇ ਲੈਣਾ:
ਬੀ ਸੀ ਅਸੈੱਸਮੈਂਟ ਆਮ ਤੌਰ `ਤੇ ਤੁਹਾਨੂੰ ਸਾਰੇ ਟੈਕਸ ਹਲਕੇ ਲਈ, ਅਤੇ ਕਦੇ ਕਦੇ ਤੁਹਾਡੇ ਆਂਢ-ਗੁਆਂਢ ਲਈ ਵਾਜਬਤਾ ਦੇ ਅੰਕੜੇ ਪ੍ਰਦਾਨ ਕਰ ਸਕਦੀ ਹੈ।
ਜੇ ਤੁਸੀਂ ਤੁਲਨਾ ਲਈ ਇਕ ਛੋਟਾ ਗਰੁੱਪ ਵਰਤ ਰਹੇ ਹੋ ਤਾਂ ਤੁਹਾਡੇ ਲਈ ਅੰਕੜਿਆਂ ਦਾ ਹਿਸਾਬ ਲਾਉਣਾ ਜ਼ਰੂਰੀ ਹੈ:
ਮਾਰਕੀਟ ਦੀਆਂ ਕੀਮਤਾਂ ਲੱਭਣਾ ਸਭ ਤੋਂ ਔਖਾ ਕਦਮ ਹੈ।
ਉਹ ਪ੍ਰਾਪਰਟੀਆਂ ਲੱਭਣਾ ਸੌਖਾ ਹੈ ਜਿਹੜੀਆਂ ਪਿਛਲੇ ਸਾਲ ਕਿਸੇ ਸਮੇਂ ਵਿਕੀਆਂ ਸਨ।
ਤੁਸੀਂ ਫਿਰ ਤੇਜ਼ੀ ਨਾਲ ਉਨ੍ਹਾਂ ਦੀ ਵਿਕਰੀ ਦੀਆਂ ਕੀਮਤਾਂ ਦੀ ਤੁਲਨਾ ਉਨ੍ਹਾਂ ਦੀਆਂ ਅਸੈੱਸਮੈਂਟਾਂ ਨਾਲ ਕਰ ਸਕਦੇ ਹੋ।