ਤੁਹਾਡੀ ਅਸੈੱਸਮੈਂਟ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਦਾ ਇਕ ਅੰਦਾਜ਼ਾ ਹੈ। ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਪ੍ਰਾਪਰਟੀ ਦੀ ਇਕ ਨਿਸ਼ਚਤ ਕੀਮਤ ਹੈ। ਇਹ ਤੁਹਾਡੀ ਅਸੈੱਸਮੈਂਟ ਨਾਲੋਂ ਥੋੜ੍ਹਾ ਜਿਹਾ ਘੱਟ ਜਾਂ ਥੋੜ੍ਹਾ ਜਿਹਾ ਜ਼ਿਆਦਾ ਹੋ ਸਕਦੀ ਹੈ।
ਇਸ ਕਾਰਨ ਕਰਕੇ, ਅਸੀਂ ਆਮ ਤੌਰ `ਤੇ ਮਾਮੂਲੀ ਗਲਤੀ ਲਈ ਤੁਹਾਡੀ ਅਸੈੱਸਮੈਂਟ ਵਿਚ ਕੋਈ ਤਬਦੀਲੀ ਨਹੀਂ ਕਰਾਂਗੇ।
ਅਪੀਲ ਕਰਨ ਦੇ ਸੰਭਾਵੀ ਫਾਇਦੇ ਬਾਰੇ ਸੋਚੋ:
- ਪ੍ਰਾਪਰਟੀ ਟੈਕਸ ਵਿਚ ਸੰਭਵ ਬੱਚਤ, ਅਪੀਲ ਦੇ ਕਦਮਾਂ ਵਿਚ ਹਿੱਸਾ ਲੈਣ `ਤੇ ਲੱਗਣ ਵਾਲੇ ਤੁਹਾਡੇ ਸਮੇਂ ਅਤੇ ਖਰਚੇ ਨਾਲੋਂ ਘੱਟ ਹੋ ਸਕਦੀ ਹੈ;
- ਖਰਚੇ-ਫਾਇਦੇ ਦਾ ਇਹ ਫੈਸਲਾ ਬਿਲਕੁਲ ਤੁਹਾਡਾ ਹੈ।
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।