ਹਿਦਾਇਤਾਂ:
- ਬੀ ਸੀ ਅਸੈੱਸਮੈਂਟ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਤੁਹਾਡੀ ਅਸੈੱਸਮੈਂਟ ਦਾ ਫੈਸਲਾ ਕਿਵੇਂ ਕੀਤਾ ਹੈ।
- ਮਾਰਕੀਟ ਦੀ ਕੀਮਤ ਬਾਰੇ ਆਪਣੀ ਰਾਇ ਅਤੇ ਆਪਣੇ ਸਬੂਤ ਬਾਰੇ ਬੀ ਸੀ ਅਸੈੱਸਮੈਂਟ ਨਾਲ ਵਿਚਾਰ ਕਰੋ।
ਆਮ ਤੌਰ `ਤੇ, ਤੁਸੀਂ ਅਤੇ ਬੀ ਸੀ ਅਸੈੱਸਮੈਂਟ ਇਹ “ਸਾਬਤ” ਨਹੀਂ ਕਰ ਸਕਦੇ ਕਿ ਤੁਹਾਡੀ ਪ੍ਰਾਪਰਟੀ ਦੀ ਕੋਈ ਇਕ ਨਿਸ਼ਚਤ ਕੀਮਤ ਹੈ। ਕੀਮਤ ਦਾ ਅੰਦਾਜ਼ਾ ਲਾਉਣਾ ਕਿਉਂਕਿ ਔਖਾ ਹੁੰਦਾ ਹੈ, ਆਮ ਤੌਰ `ਤੇ ਤੁਸੀਂ ਸਿਰਫ ਇਹ ਕਹਿ ਸਕਦੇ ਹੋ ਕਿ ਤੁਹਾਡੀ ਪ੍ਰਾਪਰਟੀ ਦੀ ਕੀਮਤ, ਕੀਮਤਾਂ ਦੇ ਇਕ ਘੇਰੇ ਵਿਚ ਕਿਤੇ ਹੈ।
ਉਦਾਹਰਣ ਲਈ:
- ਤੁਸੀਂ ਕਹਿੰਦੇ ਹੋ ਕਿ “ਮੇਰੀ ਪ੍ਰਾਪਰਟੀ ਦੀ ਕੀਮਤ 425,000 ਅਤੇ $450,000 ਦੇ ਵਿਚਕਾਰ ਹੈ”। ਇਸ ਘੇਰੇ ਵਿਚਲੀ ਕੋਈ ਵੀ ਅਸੈੱਸਮੈਂਟ ਸਹੀ ਹੋ ਸਕਦੀ ਹੈ।
- ਬੀ ਸੀ ਅਸੈੱਸਮੈਂਟ ਕਹਿੰਦੀ ਹੈ ਕਿ ਤੁਹਾਡੀ ਪ੍ਰਾਪਰਟੀ ਦੀ ਕੀਮਤ $440,000 ਤੋਂ $475,000 ਹੈ।
- ਤੁਹਾਡੀ ਹੱਦ ਇਕ ਦੂਜੇ ਤੋਂ ਅਗਾਂਹ ਜਾਂਦੀ ਹੈ। ਕੁਝ ਐਗਰੀਮੈਂਟ ਹੈ ਕਿ ਕੀਮਤ $440,000 ਅਤੇ $450,000 ਦੇ ਵਿਚਕਾਰ ਆਉਂਦੀ ਹੈ।
- ਇਸ ਸਵਾਲ ਦਾ ਤੁਹਾਡਾ ਜਵਾਬ “ਹਾਂ” ਹੋਵੇਗਾ।