ਹਿਦਾਇਤਾਂ::
ਜਦੋਂ ਤੁਸੀਂ ਵਿਕਰੀਆਂ ਦੇਖ ਰਹੇ ਹੋਵੋ ਤਾਂ ਇਹ ਪੱਕਾ ਕਰੋ ਕਿ ਇਹ ਕਾਫੀ ਮਿਲਦੀਆਂ ਹੋਣ।
ਜੇ ਤੁਸੀਂ ਅਜਿਹੀਆਂ ਵਿਕਰੀਆਂ ਚੁੱਕਦੇ ਹੋ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲੋਂ ਕਾਫੀ ਵੱਖਰੀਆਂ ਹਨ ਤਾਂ ਇਹ ਚੰਗੇ ਮੁਕਾਬਲੇ ਨਹੀਂ ਹਨ।
ਜੇ ਤੁਸੀਂ ਸਭ ਤੋਂ ਜ਼ਿਆਦਾ ਮਿਲਦੀਆਂ ਪ੍ਰਾਪਰਟੀਆਂ ਦੀ ਚੋਣ ਨਾ ਕੀਤੀ ਹੋਵੇ ਤਾਂ ਤੁਸੀਂ ਸ਼ਾਇਦ ਸਾਨੂੰ ਇਹ ਕਾਇਲ ਨਹੀਂ ਕਰ ਸਕੋਗੇ ਕਿ ਤੁਹਾਡੀ ਅਸੈੱਸਮੈਂਟ ਗਲਤ ਹੈ। ਮੁਕਾਬਲੇ ਵਾਲੀਆਂ ਪ੍ਰਾਪਰਟੀਆਂ ਦੇ ਸੰਕੇਤ ਦੇਖੋ।ਦੇਖੋ। ਜੇ ਤੁਸੀਂ ਬਿਹਤਰ ਸਬੂਤ ਨਹੀਂ ਲੱਭਦੇ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਜਾਰੀ ਰੱਖਣ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।
Have a question on this topic?