ਮਸਲਾ ਦੇਖਣਾ A

ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)

ਤੁਸੀਂ ਅਤੇ ਬੀ ਸੀ ਅਸੈੱਸਮੈਂਟ ਆਪਣੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਉੱਪਰ ਸਹਿਮਤ ਨਹੀਂ ਹੁੰਦੇ। ਕੀ ਤੁਸੀਂ ਅਤੇ ਬੀ ਸੀ ਅਸੈੱਸਮੈਂਟ ਇਸ ਚੀਜ਼ `ਤੇ ਬਹੁਤ ਦੂਰ ਹੋ ਕਿ ਅਸੈੱਸਮੈਂਟ ਕਿੰਨੀ ਹੋਣੀ ਚਾਹੀਦੀ ਹੈ?

ਹਾਂ

ਇਹ ਪੂਰੀ ਤਰ੍ਹਾਂ ਤੁਹਾਡੇ ਉੱਪਰ ਹੈ ਕਿ ਕੀ ਤੁਸੀਂ ਆਪਣੀ ਅਪੀਲ ਜਾਰੀ ਰੱਖਣੀ ਹੈ। ਜੇ ਤੁਸੀਂ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ ਤਾਂ ਬੋਰਡ ਅਗਲੇ ਕਦਮ ਤੈਅ ਕਰੇਗਾ। ਆਮ ਤੌਰ `ਤੇ ਦੋਨੋਂ ਧਿਰਾਂ ਆਪਣੀਆਂ ਦਲੀਲਾਂ ਅਤੇ ਸਬੂਤ ਲਿਖਤੀ ਰੂਪ ਵਿਚ ਤਿਆਰ ਕਰਨਗੀਆਂ। ਫਿਰ ਬੋਰਡ ਸਭ ਤੋਂ ਬਿਹਤਰ ਸਬੂਤਾਂ ਦੇ ਆਧਾਰ `ਤੇ ਫੈਸਲਾ ਕਰੇਗਾ।

ਮਾਰਕੀਟ ਕੀਮਤ ਦੇ ਦ੍ਰਿਸ਼ਟੀਕੋਣਾਂ ਵਿਚ ਆਮ ਕਮਜ਼ੋਰੀਆਂ ਦੇਖੋ। 

  • ਕੀ ਇਨ੍ਹਾਂ ਵਿੱਚੋਂ ਕੋਈ ਕਮਜ਼ੋਰੀ ਤੁਹਾਡੇ ਵਿਸ਼ਲੇਸ਼ਣ ਉੱਪਰ ਲਾਗੂ ਹੁੰਦੀ ਹੈ?
  • ਜੇ ਹੁੰਦੀ ਹੈ ਤਾਂ ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣੇ ਦ੍ਰਿਸ਼ਟੀਕੋਣ ਉੱਪਰ ਦੁਬਾਰਾ ਵਿਚਾਰ ਕਰੋ। ਜੇ ਤੁਸੀਂ ਬਿਹਤਰ ਸਬੂਤ ਜਾਂ ਮਦਦ ਨਾ ਲੈ ਸਕਦੇ ਹੋਵੋ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

ਨਹੀਂ

ਤੁਸੀਂ ਅਤੇ ਬੀ ਸੀ ਅਸੈੱਸਮੈਂਟ ਮਾਰਕੀਟ ਕੀਮਤ ਦੇ ਆਪਣੇ ਅੰਦਾਜ਼ਿਆਂ ਦੇ ਨੇੜੇ ਹੋ।

ਇਹ ਕਿਉਂਕਿ ਸਿਰਫ ਅੰਦਾਜ਼ੇ ਹਨ, ਅਸੀਂ ਇਹ ਨਹੀਂ ਜਾਣਦੇ ਕਿ ਕੌਣ ਸਹੀ ਹੈ। ਇਸ ਕਾਰਨ ਕਰਕੇ, ਅਸੀਂ ਆਮ ਤੌਰ `ਤੇ ਅਸੈੱਸਮੈਂਟ ਵਿਚ ਛੋਟੀ ਤਬਦੀਲੀ ਨਹੀਂ ਕਰਾਂਗੇ। ਪ੍ਰਵਾਨਯੋਗ ਫਰਕ ਦੇਖੋ।

ਤੁਹਾਨੂੰ ਅਪੀਲ ਜਾਰੀ ਰੱਖਣ ਦੇ ਸੰਭਾਵੀ ਫਾਇਦੇ ਬਾਰੇ ਵੀ ਸੋਚਣਾ ਚਾਹੀਦਾ ਹੈ:

  • ਪ੍ਰਾਪਰਟੀ ਟੈਕਸ ਵਿਚ ਸੰਭਵ ਬੱਚਤ, ਅਪੀਲ ਦੇ ਕਦਮਾਂ ਵਿਚ ਹਿੱਸਾ ਲੈਣ `ਤੇ ਲੱਗਣ ਵਾਲੇ ਤੁਹਾਡੇ ਸਮੇਂ ਅਤੇ ਖਰਚੇ ਨਾਲੋਂ ਸ਼ਾਇਦ ਘੱਟ ਹੋਵੇਗੀ;
  • ਖਰਚੇ-ਫਾਇਦੇ ਦਾ ਇਹ ਫੈਸਲਾ ਬਿਲਕੁਲ ਤੁਹਾਡਾ ਹੈ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

×

Have a question on this topic?

Required
Required
Required
Need help?