ਮਸਲਾ ਦੇਖਣਾ A

ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)

ਕੀ ਤੁਸੀਂ ਅਤੇ ਬੀ ਸੀ ਅਸੈੱਸਮੈਂਟ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਉਪਰ ਸਹਿਮਤ ਹੁੰਦੇ ਹੋ ਜਾਂ ਕੀਮਤਾਂ ਦੀਆਂ ਤੁਹਾਡੀਆਂ ਹੱਦਾਂ ਇਕ ਦੂਜੇ ਤੋਂ ਅਗਾਂਹ ਜਾਂਦੀਆਂ ਹਨ?

ਹਿਦਾਇਤਾਂ:  

  • ਬੀ ਸੀ ਅਸੈੱਸਮੈਂਟ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਤੁਹਾਡੀ ਅਸੈੱਸਮੈਂਟ ਦਾ ਫੈਸਲਾ ਕਿਵੇਂ ਕੀਤਾ ਹੈ।
  • ਮਾਰਕੀਟ ਦੀ ਕੀਮਤ ਬਾਰੇ ਆਪਣੀ ਰਾਇ ਅਤੇ ਆਪਣੇ ਸਬੂਤ ਬਾਰੇ ਬੀ ਸੀ ਅਸੈੱਸਮੈਂਟ ਨਾਲ ਵਿਚਾਰ ਕਰੋ। 

ਆਮ ਤੌਰ `ਤੇ, ਤੁਸੀਂ ਅਤੇ ਬੀ ਸੀ ਅਸੈੱਸਮੈਂਟ ਇਹ “ਸਾਬਤ” ਨਹੀਂ ਕਰ ਸਕਦੇ ਕਿ ਤੁਹਾਡੀ ਪ੍ਰਾਪਰਟੀ ਦੀ ਕੋਈ ਇਕ ਨਿਸ਼ਚਤ ਕੀਮਤ ਹੈ। ਕੀਮਤ ਦਾ ਅੰਦਾਜ਼ਾ ਲਾਉਣਾ ਕਿਉਂਕਿ ਔਖਾ ਹੁੰਦਾ ਹੈ, ਆਮ ਤੌਰ `ਤੇ ਤੁਸੀਂ ਸਿਰਫ ਇਹ ਕਹਿ ਸਕਦੇ ਹੋ ਕਿ ਤੁਹਾਡੀ ਪ੍ਰਾਪਰਟੀ ਦੀ ਕੀਮਤ, ਕੀਮਤਾਂ ਦੇ ਇਕ ਘੇਰੇ ਵਿਚ ਕਿਤੇ ਹੈ।

ਉਦਾਹਰਣ ਲਈ​​​​​​:

  • ਤੁਸੀਂ ਕਹਿੰਦੇ ਹੋ ਕਿ “ਮੇਰੀ ਪ੍ਰਾਪਰਟੀ ਦੀ ਕੀਮਤ 425,000 ਅਤੇ $450,000 ਦੇ ਵਿਚਕਾਰ ਹੈ”। ਇਸ ਘੇਰੇ ਵਿਚਲੀ ਕੋਈ ਵੀ ਅਸੈੱਸਮੈਂਟ ਸਹੀ ਹੋ ਸਕਦੀ ਹੈ।

  • ਬੀ ਸੀ ਅਸੈੱਸਮੈਂਟ ਕਹਿੰਦੀ ਹੈ ਕਿ ਤੁਹਾਡੀ ਪ੍ਰਾਪਰਟੀ ਦੀ ਕੀਮਤ $440,000 ਤੋਂ $475,000 ਹੈ।

  • ਤੁਹਾਡੀ ਹੱਦ ਇਕ ਦੂਜੇ ਤੋਂ ਅਗਾਂਹ ਜਾਂਦੀ ਹੈ। ਕੁਝ ਐਗਰੀਮੈਂਟ ਹੈ ਕਿ ਕੀਮਤ $440,000 ਅਤੇ $450,000 ਦੇ ਵਿਚਕਾਰ ਆਉਂਦੀ ਹੈ।

  • ਇਸ ਸਵਾਲ ਦਾ ਤੁਹਾਡਾ ਜਵਾਬ “ਹਾਂ” ਹੋਵੇਗਾ।​​​​​​

×

Have a question on this topic?

Required
Required
Required
Need help?