ਅੰਤਿਮ ਪੜਤਾਲ:
ਮਾਰਕੀਟ ਕੀਮਤ ਦੇ ਦ੍ਰਿਸ਼ਟੀਕੋਣਾਂ ਵਿਚ ਆਮ ਕਮਜ਼ੋਰੀਆਂ ਦੇਖੋ।
ਕੀ ਇਨ੍ਹਾਂ ਵਿੱਚੋਂ ਕੋਈ ਕਮਜ਼ੋਰੀ ਤੁਹਾਡੇ ਵਿਸ਼ਲੇਸ਼ਣ ਉੱਪਰ ਲਾਗੂ ਹੁੰਦੀ ਹੈ?
ਜੇ ਹੁੰਦੀ ਹੈ ਤਾਂ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੇ ਦ੍ਰਿਸ਼ਟੀਕੋਣ ਦੀ ਦੁਬਾਰਾ ਪੜਤਾਲ ਕਰੋ। ਜੇ ਤੁਹਾਡੇ ਕੋਲ ਬਿਹਤਰ ਸਬੂਤ ਜਾਂ ਮਦਦ ਨਹੀਂ ਹੈ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ।
ਇਹ ਪੂਰੀ ਤਰ੍ਹਾਂ ਤੁਹਾਡੇ ਉੱਪਰ ਹੈ ਕਿ ਕੀ ਤੁਸੀਂ ਆਪਣੀ ਪ੍ਰਾਪਰਟੀ ਦੀ ਅਸੈੱਸਮੈਂਟ ਦੀ ਅਪੀਲ ਕਰਨੀ ਹੈ। ਸਾਨੂੰ ਆਸ ਹੈ ਕਿ ਇਸ ਗਾਈਡ ਨੇ ਫੈਸਲਾ ਕਰਨ ਵਿਚ ਤੁਹਾਡੀ ਮਦਦ ਕੀਤੀ ਹੈ।